ਪੂਹਲਾ
ਮਾਲਵੇ ਦਾ ਮਸ਼ਹੂਰ ਪਿੰਡ
ਸਾਡੀ ਵੈੱਬਸਾਈਟ ਦਾ ਨਾਂਮ ਜਾਣ ਕੇ ਕਈ ਸੱਜਣ ਸੋਚਦੇ ਹੋਣਗੇ ‘ਪੂਹਲਾ’ ਸ਼ਬਦ ਕੀ ਹੈ ? ਸਾਨੂੰ ਬਹੁਤ ਸਾਰੇ ਦੋਸਤਾਂ ਅਤੇ ਹਮਦਰਦਾਂ ਦੀ ਰਾਇ ਮਿਲੀ ਕਿ ਵੈੱਬਸਾਈਟ ਦਾ ਨਾਂ ਪੂਹਲਾ ਡਾਟ ਕੌਮ ਨਾ ਰੱਖਿਆ ਜਾਵੇ ਕਿਉਂਕਿ ਅਜੀਤ ਸਿੰਘ ਪੂਹਲਾ ਨਾਂ ਦੇ ਇੱਕ ਬਦਨਾਮ ਨਿਹੰਗ ਕਾਰਨ ਇਹ ਸ਼ਬਦ ਨੂੰ ਘਿਰਣਾ ਨਾਲ ਦੇਖਿਆ ਜਾਦਾ ਹੈ ਅਸਲ ‘ਚ ਉਹ ਪੂਹਲਾ ਅੰਮ੍ਰਿਤਸਰ, ਹੁਣ ਤਰਨਤਾਰਨ) ਜਿ਼ਲ੍ਹੇ ਦਾ ਪਿੰਡ ਹੈ ਅਤੇ ਪੂਹਲਾ ਡਾਟ ਕਾਮ ਵਾਲਾ ਬਠਿੰਡੇ ਜਿ਼ਲ੍ਹੇ ਦਾ ਪਿੰਡ ਹੈ । ਪ੍ਰੰਤੂ ਅਸੀ ਇਹ ਵੈੱਬ ਸਾਈਟ ਸ਼ੁਰੂ ਹੀ ‘ਪੂਹਲਾ’ ਦੇ ਅਸਲੀ ਅਰਥ ਤੋਂ ਜਾਣੂ ਕਰਵਾਉਣ ਲਈ ਕੀਤੀ ਹੈ । ਮਾਲਵੇ ਦਾ ਸਾਇਦ ਕੋਈ ਵਿਰਲਾ ਵਿਅਕਤੀ ਹੋਵੇਗਾ ਜਿਸਨੇ ਪੂਹਲਾ ਪਿੰਡ ਦਾ ਨਾਂਮ ਨਾ ਸੁਣਿਆ ਹੋਵੇ । ਇਹ ਮਾਲਵੇ ਦਾ ਸਿਰਕੱਢ ਪਿੰਡ ਹੈ। ਬਠਿੰਡਾ ਜਿਲ਼੍ਹਾ ‘ਚ ਸਥਿਤ ਮਹਾਰਾਜਿਆਂ ਦੀ ਜਨਮ ਭੂਮੀ ਪਿੰਡ ਮਹਿਰਾਜ ਵਿਚੋਂ ਆਬਾਦ ਹੋਏ 22 ਪਿੰਡਾਂ ਨੂੰ ‘ਬਾਹੀਆ’ ਆਖਿਆ ਜਾਂਦਾ ਹੈ । ਇਹ ਸਾਰੇ ਪਿੰਡਾਂ ਵਿੱਚ ‘ਸਿੱਧੂ’ਜੱਟਾਂ ਦੀ ਬਹੁਤਾਤ ਹੈ । ਬਾਹੀਏ ਵਿਚੋਂ ਨਾਂਮਵਰ ਪਿੰਡ ਹੈ ਪੂਹਲਾ । ਬੇਸ਼ੱਕ ਇਸ ਬਾਰੇ ਖੋਜ਼ ਭਰਪੂਰ ਜਾਣਕਾਰੀ ਅਸੀਂ ਆਉਣ ਵਾਲੇ ਦਿਨਾਂ ਵਿਚ ਦੇਵਾਂਗੇ । ਫਿਰ ਵੀ ਸਾਡੇ ਪਾਠਕਾਂ ਦੀ ਦਿਲਚਸਪੀ ਲਈ ਇੱਥੇਂ ਸੰਖੇਪ ਵਿਚ ਥੋੜੀ ਜਿਹੀ ਜਾਣਕਾਰੀ ਦਿੱਤੀ ਜਾ ਰਹੀ ਹੈ। ਕਲਾ ਅਤੇ ਸੰਗੀਤ ਨਾਲ ਪਿੰਡ ਵਾਸੀਆਂ ਦੀ ਗੂਹੜੀ ਸਾਂਝ ਰਹੀ ਹੈ । ਪੁਰਾਣੇ ਕਵੀਸ਼ਰ ਆਖਦੇ ਹੁੰਦੇ ਸੀ ਕਿ ਪੂਹਲਾ ਦੇ ਲੋਕੀ ਬਹੁਤ ਚੰਗੇ ਸਰੋਤੇ ਹਨ ਅਤੇ ਇਹ ਗੱਲ ਵੀ ਪੱਕੀ ਹੈ ਕਿ ਮਾੜਾ ਗਵੰਤਰੀ ਪਿੰਡ ਦਾ ਵਾਲਿਆਂ ਤੋਂ ਦਾਦ ਨਹੀਂ ਲੈ ਸਕਦਾ ਸੀ । ਪੂਹਲੇ ਨੂੰ ਬਾਹੀਏ ਦਾ ਵਿਚਾਲਾ (ਕੇਂਦਰ) ਵੀ ਕਿਹਾ ਜਾਂਦਾ ਹੈ । ਲੋਕ ਬੋਲੀਆਂ ਵਿਚ ਇਸ ਪਿੰਡ ਜਿਕਰ ਇਸ ਤਰ੍ਹਾਂ ਆਉਂਦਾ ਹੈ।
ਪੂਹਲਾ ਪੂਹਲੀ ਕੋਲੋ ਕੋਲੀਂ
ਪੂਹਲੇ ਕੋਲ ਨਥਾਣਾ
ਮਾਮਿਆਂ ਕੋਲੋਂ ਖੋਹ ਲਈ ਭਾਣਜੀ ਦੇ ਕੇ ਜ਼ੋਰ ਧਿੰਗਾਣਾ
ਧੁੰਦ ਦਿਆਂ ਬੱਦਲਾਂ ‘ਚ ਮੀਂਹ ਭਾਲੇ ਅਨਜਾਣਾ
ਇਸ ਪਿੰਡ ਦੇ ਪ੍ਰਸਿੱਧ ਸ਼ਾਇਰ ਪੰਡਤ ਥੰਮਣ ਰਾਮ (ਜਿਸਦੇ ਕਿੱਸੇ ਅਣਛਪੇ ਰਹਿ ਗਏ) ਮਹਾਰਾਜਾ ਪਟਿਆਲਾ ਦੇ ਦਰਬਾਰੀ ਕਵੀ ਸਨ । ਪਿੰਡ ਦੇ ਸ:ਰੂਪ ਸਿੰਘ ਦਾ ਮੁੰਡਾ ਅੱਜ ਸੰਸਾਰ ਪ੍ਰਸਿੱਧ ਲੋਕ ਗਾਇਕ ਬਲਕਾਰ ਸਿੱਧੂ ਦੇ ਨਾਮ ਨਾਲ ਮਸ਼ਹੂਰ ਹੈ , ਪ੍ਰਸਿੱਧ ਸਾਰੰਗੀ ਮਾਸਟਰ ਦਰਸ਼ਨ ਸਿੰਘ ਪੂਹਲਾ ਵੀ ਇਸੇ ਪਿੰਡ ਦਾ ਵਸਨੀਕ ਹੈ । ਗਾਇਕ ਗੁਰਪਾਲ ਸਿੰਘ ਪੂਹਲਾ ਵੀ ਇਸੇ ਪਿੰਡ ਦੀ ਸ਼ੋਭਾ ਹੈ।
We are coming soon with more effective n wonderful information on
...
|